Aqaab book and story is written by Prabodh Kumar Govil in Punjabi . This story is getting good reader response on Matrubharti app and web since it is published free to read for all readers online. Aqaab is also popular in Fiction Stories in Punjabi and it is receiving from online readers very fast. Signup now to get access to this story.
ਉਕਾ਼ਬ - Novels
by Prabodh Kumar Govil
in
Punjabi Fiction Stories
ਕਿਹਾ ਜਾਂਦਾ ਹੈ ਕਿ ਕਰਜ਼ਾ ਸਿਰਾਂ ਤੇ ਸਦਾ ਨਹੀਂ ਰਹਿੰਦਾ, ਦੇਰ—ਸਵੇਰ ਉਤਰ ਹੀ ਜਾਂਦਾ ਹੈ। ਬਚਪਨ ’ਚ ਸੁਣਦੇ ਸਾਂ ਕਿ ਪੇਡ—ਬਿਰਖ ਸਾਰਿਆਂ ਨੂੰ ਆਪਣੀ ਛਾਂ ਵੰਡਦੇ ਹਨ, ਪਰ ਇੱਥੇ ਤਾਂ ਵੱਡੇ ਤੋਂ ਵੱਡੇ ਕਰੂੰਬਲਾਂ ਵਾਲੇ ਦਰਖ਼ਤ ਉੱਚੀਆਂ—ਉੱਚੀਆਂ ਇਮਾਰਤਾਂ ਦੇ ਓਹਲੇ ਬੇਜਾਨ ਜਿਹੇ ਖੜ੍ਹੇ ਸਨ। ਇੱਥੇ ਜਿਹੜੇ ਪੰਛੀ ਆ ਕੇ ਬੈਠਦੇ, ਉਹ ਵੀ ਦੁਰਲੱਭ ਜਾਤੀਆਂ ਦੇ ਹੀ ਸਨ।
ਸਿਨੇ ਅਭਿਨੇਤ੍ਰੀ ਸਾਧਨਾ ਨੂੰ ਮਰਿਆਂ ਲਗਭਗ ਦੋ ਵਰੇ੍ਹ ਬੀਤਨ ਵਾਲੇ
ਸਨ। ਅਸਮਾਨੋ ਝਾਕਦੀ ਹਵਾ, ਇਮਾਰਤਾਂ ਦੇ ਵਿੱਚ ਦੀ ਗੁਜ਼ਰਦੀ ਹੋਈ ਬਿਰਛਾਂ ਨਾਲ ਸੰਵਾਦ ਕਰਦੀ ਹੈ ਤੇ ਇਸ ਦਾ ਆਨੰਦ ਲੈ ਰਿਹਾ ਹੈ ਇਕ ਛੋਟਾ ਜਿਹਾ
ਸਫੇਦ ਕੁੱਤਾ, ਜਿਸਨੂੰ ਹੁਣੇ—ਹੁਣੇ ਉਸਦੀ ਮਾਲਕਣ ਬੈਂਚ ਦੇ ਕੋਲ ਖੜ੍ਹਾ ਕਰਕੇ ਆਪ ਲਾਨ ਵਿੱਚ ਜੋਗਿੰਗ ਕਰ ਰਹੀ ਸੀ।
ਹਡਸਨ ਦਰਿਆ ਦਾ ਇਹ ਕਿਨਾਰਾ ਬਹੁਤ ਚੰਚਲ ਅਤੇ ਉਨਮਾਦੀ ਸੀ।
ਇੱਕ (1) ਕਿਹਾ ਜਾਂਦਾ ਹੈ ਕਿ ਕਰਜ਼ਾ ਸਿਰਾਂ ਤੇ ਸਦਾ ਨਹੀਂ ਰਹਿੰਦਾ, ਦੇਰ—ਸਵੇਰ ਉਤਰ ਹੀ ਜਾਂਦਾ ਹੈ। ਬਚਪਨ ’ਚ ਸੁਣਦੇ ਸਾਂ ਕਿ ਪੇਡ—ਬਿਰਖ ਸਾਰਿਆਂ ਨੂੰ ਆਪਣੀ ਛਾਂ ਵੰਡਦੇ ਹਨ, ਪਰ ਇੱਥੇ ਤਾਂ ਵੱਡੇ ਤੋਂ ਵੱਡੇ ਕਰੂੰਬਲਾਂ ਵਾਲੇ ਦਰਖ਼ਤ ਉੱਚੀਆਂ—ਉੱਚੀਆਂ ...Read Moreਦੇ ਓਹਲੇ ਬੇਜਾਨ ਜਿਹੇ ਖੜ੍ਹੇ ਸਨ। ਇੱਥੇ ਜਿਹੜੇ ਪੰਛੀ ਆ ਕੇ ਬੈਠਦੇ, ਉਹ ਵੀ ਦੁਰਲੱਭ ਜਾਤੀਆਂ ਦੇ ਹੀ ਸਨ। ਸਿਨੇ ਅਭਿਨੇਤ੍ਰੀ ਸਾਧਨਾ ਨੂੰ ਮਰਿਆਂ ਲਗਭਗ ਦੋ ਵਰੇ੍ਹ ਬੀਤਨ ਵਾਲੇ ਸਨ। ਅਸਮਾਨੋ ਝਾਕਦੀ ਹਵਾ, ਇਮਾਰਤਾਂ ਦੇ ਵਿੱਚ ਦੀ ਗੁਜ਼ਰਦੀ ਹੋਈ ਬਿਰਛਾਂ ਨਾਲ ਸੰਵਾਦ ਕਰਦੀ ਹੈ ਤੇ ਇਸ ਦਾ ਆਨੰਦ ਲੈ ਰਿਹਾ ਹੈ ਇਕ ਛੋਟਾ ਜਿਹਾ ਸਫੇਦ ਕੁੱਤਾ, ਜਿਸਨੂੰ ਹੁਣੇ—ਹੁਣੇ ਉਸਦੀ ਮਾਲਕਣ
ਦੋ (2) ਡਬਲਿਨ ਸ਼ਹਿਰ ਦੇ ਬਾਹਰ—ਵਾਰ ਸਮੁੰਦਰ ਦੇ ਤੱਟ ਤੇ ਬਣੇ ਇਸ ‘ਵਿਲਾ’ ਵਿੱਚ ਫਿਲੀਪੀਨ ਤੋਂ ਆਏ ਹੋਏ ਦੋਵੇਂ ਮਹਿਮਾਨ ਜਦ ਕੌਫੀ ਪੀਣ ਮਗਰੋਂ ਆਪਣੇ ਗੈਸਟ—ਰੂਮ ਵਿੱਚ ਤਿਆਰ ਹੋਣ ਲਈ ਗਏ ਤਾਂ ਵਿਲਾ ਦੇ ਮਾਲਿਕ ਨੇ ਆਪਣਾ ਮੋਬਾਈਲ ਚੁੱਕ ...Read Moreਤੇ ਸੋਫੇ ਤੇ ਅਧਲੇਟਾ ਜਿਹਾ ਹੋ ਗਿਆ। ਰਾਤ ਦੇ ਦੋ ਵਜੇ ਸਨ। ਉਸਨੂੰ ਪਤਾ ਸੀ ਕਿ ਉਸਦੇ ਕਮਰੇ ਵਿੱਚੋਂ ਕੋਈ ਆਵਾਜ਼ ਬਾਹਰ ਨਹੀਂ ਜਾ ਸਕਦੀ, ਫੇਰ ਵੀ ਉਹ ਫੋਨ ਤੇ ਦੱਬੀ ਆਵਾਜ਼ ਵਿੱਚ ਹੀ ਬੋਲ ਰਿਹਾ ਸੀ। ਮਾਲਿਕ ਦਾ ਨਾਮ ‘ਜੌਣ ਅੱਲਤਮਸ਼’ ਸੀ। ਦੂਜੇ ਪਾਸਿਓਂ ਅਚਾਨਕ ਜ਼ੋਰ ਨਾਲ ਹੱਸਣ ਦੀ ਆਵਾਜ਼ ਆਉਂਦੀ ਹੈ। ਆਵਾਜ਼ ਦਾ ਆਗਾਜ਼ ਕੁਝ ਇਸ ਤਰਾਂ ਲੱਗਦਾ
ਤਿੰਨ (3) ਤਨਿਸ਼ਕ ਦੀ ਮਾਂ ਘਰ ਵਿੱਚ ਉਸਨੂੰ ‘ਤੇਨ’ ਕਹਿ ਕੇ ਬੁਲਾਉਂਦੀ ਸੀ। ਇੱਕ ਵਾਰ ਬਾਲ ਵਰੇਸੇ ਉਨ੍ਹਾਂ ਦੇ ਪਿੰਡ ਵਿੱਚ ਇੱਕ ਲਾਮਾ ਆਇਆ ਸੀ। ਬੁੱਧ ਭਿਕਸ਼ੂ ‘ਗੋਮਾਂਗ’। ਉਹ ਇਸ ਪਿੰਡ ਵਿੱਚ ਤਿੰਨ—ਚਾਰ ਕੁ ਦਿਨ ਰਿਹਾ ਸੀ। ਉਸੇ ਨੇ ...Read More‘ਤੇਨ’ ਨਾਮ ਰਖਿਆ ਸੀ। ਉਸੇ ਨੇ ਕਿਹਾ ਇਸ ਦਾ ਨਾਮ ਤਨਿਸ਼ਕ ਰਖੋ। ਇਹ ਬੱਚਾ ਤੀਖਣ ਬੁੱਧੀ ਦਾ ਮਾਲਿਕ ਹੈ। ਇਹ ਦੁਨੀਆਂ ਦੇਖੇਗਾ, ਇਸੇ ਪਿੰਡ ਵਿੱਚ ਨਹੀਂ ਬੈਠਾ ਰਹਿ ਸਕਦਾ। ਦੋ—ਤਿੰਨ ਦਿਨ ਉਸਦਾ ਸਾਥ ਬਣਿਆ ਰਿਹਾ ਤੇ ਉਪਰੰਤ ਚਲਿਆ ਗਿਆ। ਤੇਨ ਭਾਵ ਤਨਿਸ਼ਕ ਤਦ ਛੋਟਾ ਸੀ, ਬਹੁਤ ਛੋਟਾ। ਗੋਮਾਂਗ ਨੇ ਜਦ ਇਕ ਦਿਨ ਤਨਿਸ਼ਕ ਦੇ ਮਾਤਾ—ਪਿਤਾ ਨੂੰ ਆਪਣੀ ਕਥਾ—ਕਥੋਲੀ ਸੁਣਾਈ ਤਾਂ
ਚਾਰ (4) ਟੈਕਸਾਸ ਸ਼ਹਿਰ ਦੇ ਬਾਹਰਵਾਰ ਇੱਕ ਵੀਰਾਨ ਜਿਹੀ ਸੜਕ ਦੀ ਗੁੱਠੇ ਬਣਿਆਂ ਇੱਕ ਵਡਾ ਸਾਰਾ ਬੰਗਲਾ ਜੋ ਦੂਰ ਦੂਰ ਤੱਕ ਸੁੰਨਸਾਨ ਪਿਆ ਲੱਗਦਾ ਸੀ। ਪਰ ਐਸਾ ਵੀ ਨਹੀਂ ਕਿ ਉਸ ਵਿੱਚ ਕੋਈ ਹੋਵੇ ਈ ਨਾ। ਉਸ ਵਿੱਚ ਰਹਿੰਦੇ ...Read Moreਉੱਥੇ ਹੀ ਸਨ ਤੇ ਬੰਗਲੇ ਦੇ ਨਾਲ ਲਗਦਾ ਬਗੀਚਾ ਪੂਰੀ ਤਰਾਂ ਗੁਲਜ਼ਾਰ ਸੀ। ਸਿਰਫ਼ ਦੋ ਛੌਟੇ ਬੱਚੇ ਪੜ੍ਹਣ ਲਈ ਆਪਣੇ ਆਪਣੇ ਸਕੂਲ ਗਏ ਹੋਏ ਸਨ। ਭਾਵੇਂ ਹੁਣ ਉਨ੍ਹਾਂ ਦੇ ਵਾਪਸ ਪਰਤਨ ਦਾ ਸਮਾਂ ਵੀ ਹੋ ਚੁੱਕਾ ਸੀ। ਉੱਥੇ ਤਿੰਨ ਕਾਰਾਂ ਇੱਕ ਦੇ ਪਿੱਛੇ ਇੱਕ ਕਤਾਰ ਵਿੱਚ ਖੜ੍ਹੀਆਂ ਸਨ। ਉੱਥੇ ਹੀ ਇੱਕ ਲੰਬੇ ਉੱਚੇ ਦਰਖਤ ਹੇਠ ਇੱਕ ਸਪੋਰਟਸ ਕਾਰ ਵੀ ਖੜ੍ਹੀ
ਪੰਜ (5) ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚ ਗਿਆ। ਮੀਡੀਆ ਨੇ ਵੀ ਇਸ ਹਾਦਸੇ ਨੂੰ ਇੱਕੀਵੀਂ ਸਦੀ ਦਾ ਸਭ ਤੋਂ ਦਰਦਨਾਕ ਹਾਦਸਾ ਕਰਾਰ ਦਿੱਤਾ। ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਬੇਦੋਸ਼, ਹੱਸਦੀ—ਖੇਡਦੀ ਬੇਗੁਨਾਹ ਬਸਤੀ ਲਈ ਕਿਸੇ ਨਛੱਤ੍ਰ (ਗ੍ਰਹਿ) ਦੀ ...Read Moreਅਜਿਹੀ ਅਨਹੋਣੀ ਘੜ ਸਕਦੀ ਹੈ। ਸੁਰਖਿਅਤ ਅਤੇ ਵਿਕਸਿਤ ਕਹੀ ਜਾਣ ਵਾਲੀ ਦੁਨੀਆਂ ਤੇ ਕੋਈ ਏਸ ਰਾਖਸ਼ੀ ਤਰੀਕੇ ਨਾਲ ਤਬਾਹੀ ਕਰ ਸਕਦਾ ਹੈ, ਇਹ ਇਨਸਾਨੀ ਸੋਚ ਤੋਂ ਪਰ੍ਹੇ ਸੀ। ਮੀਡੀਆ ਨੇ ਇਸਨੂੰ ਉਦਾਰਵਾਦਿਤਾ ਤੇ ਕੱਟੜਤਾ ਦਾ ਸਭ ਤੋਂ ਵੱਡਾ ਹਮਲਾ ਦੱਸਿਆ ਸੀ। ਵਿਸ਼ਵ ਵਪਾਰ ਦਾ ਸਭ ਤੋਂ ਵੱਡਾ ਕੇਂਦਰ ਕਹੇ ਜਾਣ ਵਾਲੇ ਅਮੀਰਕਾ ਦੇ ਸ਼ਹਿਰ ਨਿਊਯਾਰਕ ਵਿੱਚ ਖੜ੍ਹੇ ਟਵਿਨ—ਟਾਵਰਜ਼ ਨੂੰ ਹਵਾਈ